ਫਿਰ ਜੇਲ੍ਹੋਂ ਬਾਹਰ ਆਇਆ ਡੇਰਾ ਮੁਖੀ ਰਾਮ ਰਹੀਮ, 50 ਦਿਨਾਂ ਪੈਰੋਲ 'ਤੇ ਸ਼੍ਰੋਮਣੀ ਕਮੇਟੀ ਨੇ ਜਤਾਇਆ ਸਖ਼ਤ ਇਤਰਾਜ਼ |

2024-01-20 1

ਸੋਨਾਰੀਆ ਜੇਲ੍ਹ ’ਚ ਬੰਦ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਇਕ ਵਾਰ ਫਿਰ 50 ਦਿਨਾਂ ਦੀ ਪੈਰੋਲ ਮਿਲ ਗਈ ਹੈ। ਸ਼ੁੱਕਰਵਾਰ ਸ਼ਾਮ 5.20 ’ਤੇ ਉਸ ਨੂੰ ਸੋਨਾਰੀਆ ਜੇਲ੍ਹ ’ਚੋਂ ਬਾਹਰ ਕੱਢ ਦਿੱਤਾ ਗਿਆ। ਉਸ ਨੂੰ ਰੋਹਤਕ ਪੁਲਿਸ ਦੀ ਸਖ਼ਤ ਸੁਰੱਖਿਆ ’ਚ ਉੱਤਰ ਪ੍ਰਦੇਸ਼ ਦੇ ਬਰਨਾਵਾ ਆਸ਼ਰਮ ’ਚ ਭੇਜਿਆ ਗਿਆ ਹੈ। ਜੇਲ੍ਹ ’ਚ ਉਸ ਦੀ ਮੂੰਹਬੋਲੀ ਧੀ ਹਨੀਪ੍ਰੀਤ ਤੇ ਹੋਰ ਸ਼ਰਧਾਲੂ ਦੋ ਗੱਡੀਆਂ ’ਚ ਉਸ ਨੂੰ ਲੈਣ ਲਈ ਪਹੁੰਚੇ। ਉਸ ਨੂੰ ਪੈਰੋਲ ਦੌਰਾਨ ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹੇ ਦੇ ਬਰਨਾਵਾ ਆਸ਼ਰਮ ’ਚ ਰਹਿਣਾ ਪਵੇਗਾ। ਇਸ ਤੋਂ ਪਹਿਲਾਂ ਡੇਰਾ ਮੁਖੀ ਨੂੰ ਨਵੰਬਰ ਮਹੀਨੇ ’ਚ 21 ਦਿਨਾਂ ਦੀ ਫਰਲੋ ਦਿੱਤੀ ਗਈ ਸੀ। ਇਸ ਦੌਰਾਨ ਵੀ ਉਹ 21 ਦਿਨਾਂ ਤੱਕ ਬਰਨਾਵਾ ਆਸ਼ਰਮ ’ਚ ਰਿਹਾ ਸੀ ਤੇ 21 ਦਸੰਬਰ ਨੂੰ ਹੀ ਰੋਹਤਕ ਜੇਲ੍ਹ ਵਾਪਸ ਆਇਆ ਸੀ।
.
Then Dera chief Ram Rahim came out of jail, Shiromani Committee strongly objected to 50 days parole.
.
.
.
#RamRahim #Parole #Breakingnews